ਕਿਰਪਾ ਕਰਕੇ ਜ਼ਿੰਮੇਵਾਰੀ ਨਾਲ ਕੈਂਪਿੰਗ ਕਰੋ।
ਕੈਂਪਰ ਦੇ ਕੋਡ ਦੀ ਪਾਲਣਾ ਕਰੋ।

ਕੈਂਪਰ ਦੇ ਕੋਡ ਦੇ 9 ਨਿਯਮ ਹਨ ਜਿਨ੍ਹਾਂ ਦੀ ਪਾਲਣਾ ਕਰਨਾ ਬਹੁਤ ਸੌਖਾ ਹੈ। ਜਦੋਂ ਸਾਰੇ ਕੈਂਪਰ ਇਨ੍ਹਾਂ ਦੀ ਪਾਲਣਾ ਕਰਦੇ ਹਨ  ਤਾਂ ਇਹ ਚੰਗੀਆਂ ਚੀਜ਼ਾਂ ਵਾਪਰਦੀਆਂ ਹਨ:

  • ਕੈਂਪਿੰਗ ਸਾਰਿਆਂ ਲਈ ਅਨੰਦਮਈ ਰਹਿੰਦੀ ਹੈ
  • ਕੁਦਰਤ ਅਣਛੋਹੀ ਅਤੇ ਖੂਬਸੂਰਤ ਰਹਿੰਦੀ ਹੈ
  • ਇੱਕੋ ਏਰੀਏ ਵਿਚ ਕੈਂਪਿੰਗ ਕਰ ਰਹੇ ਲੋਕ ਦੋਸਤ ਬਣ ਜਾਂਦੇ ਹਨ
  • ਜਾਨਵਰ ਜੰਗਲ ਵਿਚ ਅਤੇ ਆਜ਼ਾਦ ਰਹਿੰਦੇ ਹਨ

ਕੈਂਪਰ ਦਾ ਕੋਡ


ਜੰਗਲੀ ਜਾਨਵਰਾਂ ਦਾ ਆਦਰ ਕਰੋ

ਜੰਗਲੀ ਜਾਨਵਰਾਂ ਦੇ ਨੇੜੇ ਜਾਣਾ ਅਤੇ ਉਨ੍ਹਾਂ ਨੂੰ ਖਾਣਾ ਦੇਣਾ ਜਾਨਵਰਾਂ, ਉਨ੍ਹਾਂ ਦੀ ਹੋਂਦ ਲਈ ਨੁਕਸਾਨਦੇਹ ਹੈ, ਅਤੇ ਸੰਭਵ ਤੌਰ `ਤੇ ਤੁਹਾਡੇ ਲਈ ਵੀ। ਜੰਗਲੀ ਜਾਨਵਰਾਂ ਨੂੰ ਜੰਗਲੀ ਜਾਨਵਰ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਉਹ ਜੰਗਲੀ ਹਨ।

ਜੰਗਲੀ ਜਾਨਵਰਾਂ ਨੂੰ ਖਾਣਾ ਨਾ ਦਿਉ ਜਾਂ ਉਨ੍ਹਾਂ ਦੇ ਨੇੜੇ ਨਾ ਜਾਉ

ਜਾਨਵਰਾਂ ਨੂੰ ਸ਼ਾਂਤੀ ਨਾਲ ਜਾਨਵਰਾਂ ਵਾਲੀਆਂ ਚੀਜ਼ਾਂ ਕਰਨ ਦਿਉ – ਜਿਵੇਂ ਆਪਣਾ ਖੁਦ ਦਾ ਖਾਣਾ ਲੱਭਣ ਦਿਉ ਅਤੇ ਬਿਨ੍ਹਾਂ ਸਰੋਤਿਆਂ ਦੇ ਘੁੰਮਣ ਦਿਉ। ਬਹੁਤ ਸਾਰੇ ਜਾਨਵਰ ਨੇੜੇ ਜਾਣ `ਤੇ ਤਣਾਅ ਵਿਚ ਆ ਜਾਂਦੇ ਹਨ ਜਾਂ ਆਪਣੀ ਰੱਖਿਆ ਕਰਨ ਵਾਲੇ ਹੋ ਜਾਂਦੇ ਹਨ।

ਦੂਰੋਂ ਦੇਖਣ ਲਈ ਦੂਰਬੀਨਾਂ ਦੀ ਵਰਤੋਂ ਕਰੋ

ਜੰਗਲੀ ਜਾਨਵਰਾਂ ਦੇ ਕੁਦਰਤੀ ਵਤੀਰੇ ਦੇਖਣ ਲਈ ਉਨ੍ਹਾਂ ਤੋਂ ਸਤਿਕਾਰ ਵਾਲਾ ਫਾਸਲਾ ਰੱਖੋ। ਉਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਅਤੇ ਫਾਸਲੇ ਤੋਂ ਦੂਰਬੀਨ ਨਾਲ ਦੇਖ ਕੇ ਹੈਰਾਨ ਹੋਵੋ। 

ਬੀ ਸੀ ਪਾਰਕਸ ਵਾਇਲਡਲਾਈਫ ਸੇਫਟੀ

ਪਾਰਕਸ ਕੈਨੇਡਾ ਵਾਇਲਡਲਾਈਫ ਵਾਚਿੰਗ


ਅਗਾਊਂ ਪਲੈਨ ਬਣਾਉ  ਤਿਆਰ ਹੋਵੋ

ਸੇਫਟੀ ਪਹਿਲਾਂ ਹੈ – ਭਾਵੇਂ ਤੁਸੀਂ ਕਾਰ ਕੈਂਪਿੰਗ ਲਈ ਜਾ ਰਹੇ ਹੋਵੋ ਜਾਂ ਕਿਸੇ ਬਹੁਤ ਪਹੁੰਚਯੋਗ ਥਾਂ `ਤੇ ਜਾ ਰਹੇ ਹੋਵੋ। ਜੰਗਲੀ ਥਾਂਵਾਂ ਵਿਚ ਕੋਈ ਵੀ ਚੀਜ਼ ਵਾਪਰ ਸਕਦੀ ਹੈ। ਤਿੰਨ ਟੀਜ਼ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਰਹੋ: ਟ੍ਰਿਪ ਦੀ ਪਲੈਨ ਬਣਾਉ, ਟਰੇਂਡ ਹੋਵੋ, ਜ਼ਰੂਰੀ ਚੀਜ਼ਾਂ ਨਾਲ ਲਉ।

ਟ੍ਰਿਪ ਦੀ ਪਲੈਨ ਬਣਾਉ

ਇਹ ਫੈਸਲਾ ਕਰੋ ਕਿ ਤੁਸੀਂ ਕਿੱਥੇ ਜਾ ਰਹੇ ਹੋ ਅਤੇ ਕਿੰਨੇ ਸਮੇਂ ਲਈ ਜਾ ਰਹੇ ਹੋ। ਆਪਣੀ ਪਲੈਨ ਆਪਣੇ ਕਿਸੇ ਭਰੋਸੇਯੋਗ ਵਿਅਕਤੀ ਨੂੰ ਦਿਉ – ਜੇ ਤੁਸੀਂ ਸਮੇਂ ਸਿਰ ਵਾਪਸ ਨਾ ਆਉ ਤਾਂ ਉਹ ਜਾਣਦੇ ਹੋਣ ਕਿ ਮਦਦ ਕਿੱਥੇ ਭੇਜਣੀ ਹੈ। 

ਟਰੇਂਡ ਹੋਵੋ (ਅਤੇ ਆਪਣੀਆਂ ਹੱਦਾਂ ਜਾਣੋ)

ਉਹ ਗਿਆਨ ਅਤੇ ਹੁਨਰ ਹਾਸਲ ਕਰੋ ਜਿਨ੍ਹਾਂ ਦੀ ਤੁਹਾਨੂੰ ਉਸ ਖੇਤਰ ਲਈ ਲੋੜ ਹੈ ਜਿੱਥੇ ਤੁਸੀਂ ਜਾ ਰਹੇ ਹੋ। ਆਪਣੀਆਂ ਹੱਦਾਂ ਜਾਣੋ ਅਤੇ ਇਨ੍ਹਾਂ ਵਿਚ ਰਹੋ। ਨਾ-ਤਿਆਰ ਲੋਕ ਔਖੀਆਂ ਹਾਲਤਾਂ ਵਿਚ ਫਸ ਸਕਦੇ ਹਨ। ਔਖੀਆਂ ਹਾਲਤਾਂ ਦਾ ਨਤੀਜਾ ਸਦਾ ਚੰਗੇ ਵਿਚ ਨਹੀਂ ਨਿਕਲਦਾ। 

ਜ਼ਰੂਰੀ ਚੀਜ਼ਾਂ ਲੈ ਕੇ ਜਾਉ

ਤੁਹਾਡੇ ਕੈਂਪਿੰਗ ਦਾ ਸਫ਼ਰ ਭਾਵੇਂ ਕਿੰਨਾ ਵੀ ਛੋਟਾ ਹੋਵੇ, ਸਦਾ ਜ਼ਰੂਰੀ ਚੀਜ਼ਾਂ ਪੈਕ ਕਰੋ। ਅਸੀਂ ਇਨ੍ਹਾਂ ਦੀ ਸਿਫਾਰਸ਼ ਕਰਦੇ ਹਾਂ:

  • ਫਲੈਸ਼ਲਾਈਟ/ਹੈੱਡਲੈਂਪ + ਵਾਧੂ ਬੈਟਰੀਆਂ
  • ਅੱਗ ਜਲਾਉਣ ਵਾਲੀ ਕਿੱਟ
  • ਸਿਗਨਲ ਦੇਣ ਵਾਲਾ ਯੰਤਰ (ਸੀਟੀ, ਸ਼ੀਸ਼ਾ, ਆਦਿ)
  • ਵਾਧੂ ਖਾਣਾ ਅਤੇ ਪਾਣੀ
  • ਵਾਧੂ ਕੱਪੜੇ
  • ਨੇਵੀਗੇਸ਼ਨ/ਸੰਪਰਕ ਯੰਤਰ (ਨਕਸ਼ਾ, ਕੰਪਾਸ, ਜੀ ਪੀ ਐੱਸ, ਆਦਿ)
  • ਫਸਟ ਏਡ ਕਿੱਟ
  • ਐਮਰਜੰਸੀ ਕੰਬਲ/ਸ਼ੈਲਟਰ
  • ਜੇਬੀ ਚਾਕੂ
  • ਧੁੱਪ ਤੋਂ ਪ੍ਰੋਟੈਕਸ਼ਨ
  • ਮੌਸਮ ਅਤੇ ਖੇਡ ਮੁਤਾਬਕ ਸਾਜ਼-ਸਾਮਾਨ

ਐਡਵੈਂਚਰਸਮਾਰਟ ਦੀਆਂ ਤਿੰਨ ਟੀਜ਼


ਸਿਰਫ ਫੋਟੋਆਂ ਲਉ

ਜੇ ਇਹ ਤੁਹਾਡੀ ਨਹੀਂ ਹੈ ਤਾਂ ਇਹ ਚੁੱਕੋ ਨਾ। ਕੁਦਰਤ ਅਤੇ ਇਸ ਦੀ ਸਾਰੀ ਖੂਬਸੂਰਤੀ ਹਰ ਇਕ ਦੇ ਆਨੰਦ ਮਾਣਨ ਲਈ ਹੈ। ਕਿਰਪਾ ਕਰਕੇ ਕੁਦਰਤੀ ਚੀਜ਼ਾਂ ਨੂੰ ਅਣਛੋਹੀਆਂ ਰਹਿਣ ਦਿਉ। ਅਸੀਂ ਖੁੰਬਾਂ, ਫੁੱਲਾਂ, ਅਤੇ ਲੱਕੜੀ ਬਾਰੇ ਵੀ ਗੱਲ ਕਰ ਰਹੇ ਹਾਂ। ਜੇ ਤੁਸੀਂ ਇਹ ਕੁਦਰਤ ਵਿਚ ਦੇਖਦੇ ਹੋ ਅਤੇ ਤੁਸੀਂ ਇਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਤਾਂ ਫਿਰ ਫੋਟੋ ਲਉ ਅਤੇ ਇਸ ਨੂੰ ਕੁਦਰਤ ਵਿਚ ਰਹਿਣ ਦਿਉ। 


ਦੂਜਿਆਂ ਦਾ ਖਿਆਲ ਰੱਖੋ

ਪਾਲਤੂ ਜਾਨਵਰ ਬਹੁਤ ਪਿਆਰੇ ਹਨ। ਉਹ ਟਰੇਲਾਂ `ਤੇ ਨਾਂਹਪੱਖੀ ਅਸਰ ਵੀ ਪਾ ਸਕਦੇ ਹਨ, ਪਾਰਕ ਵਿਜ਼ਟਰਾਂ ਨੂੰ ਤੰਗ ਕਰ ਸਕਦੇ ਹਨ, ਕੁਦਰਤੀ ਵਸੀਲਿਆਂ ਨੂੰ ਗੰਦੇ ਕਰ ਸਕਦੇ ਹਨ, ਅਤੇ ਜੰਗਲੀ ਜਾਨਵਰਾਂ `ਤੇ ਅਸਰ ਪਾ ਸਕਦੇ ਹਨ।

ਇਹ ਜਾਣੋ ਕਿ ਤੁਹਾਡੇ ਪਾਲਤੂ ਜਾਨਵਰ ਕਿੱਥੇ ਜਾ ਸਕਦੇ ਹਨ

ਸਮੇਂ ਤੋਂ ਪਹਿਲਾਂ ਹੀ ਖੋਜ ਕਰੋ ਅਤੇ ਆਪਣੇ ਪਾਲਤੂ ਜਾਨਵਰਾਂ ਨੂੰ ਉਨ੍ਹਾਂ ਲਈ ਦੋਸਤਾਨਾ ਪਾਰਕਾਂ ਵਿਚ ਲੈ ਕੇ ਜਾਉ।

ਆਪਣੇ ਪਾਲਤੂ ਜਾਨਵਰ ਦੀ ਟੱਟੀ ਨੂੰ ਬੈਗ ਵਿਚ ਪਾਉ

ਇਸ ਨੂੰ ਚੁੱਕੋ ਅਤੇ ਬੈਗ ਵਿਚ ਪਾਉ। ਹਰ ਸਮੇਂ।

ਆਪਣੇ ਪਾਲਤੂ ਜਾਨਵਰ ਨੂੰ ਕੰਟਰੋਲ ਵਿਚ ਰੱਖੋ

ਆਪਣੇ ਪਾਲਤੂ ਜਾਨਵਰ ਦੀ ਸੇਫਟੀ ਅਤੇ ਜੰਗਲੀ ਜਾਨਵਰਾਂ ਦੀ ਸੇਫਟੀ ਲਈ ਆਪਣੇ ਪਾਲਤੂ ਜਾਨਵਰ ਨੂੰ ਸੰਗਲੀ ਪਾ ਕੇ ਰੱਖੋ। ਹੋਰ ਕੈਂਪਰਾਂ ਦਾ ਧਿਆਨ ਰੱਖੋ; ਹਰ ਕੋਈ ਪਾਲਤੂ ਜਾਨਵਰਾਂ ਨੂੰ ਪਿਆਰ ਨਹੀਂ ਕਰਦਾ। 

ਡੌਗਜ਼ ਇਨ ਪਾਰਕਸ ਕੈਨੇਡਾ ਦੀਆਂ ਸੁਰੱਖਿਅਤ ਥਾਂਵਾਂ

ਬੀ ਸੀ ਦੇ ਪਾਰਕਾਂ ਵਿਚ ਪਾਲਤੂ ਜਾਨਵਰ 


ਦੂਜਿਆਂ ਦਾ ਖਿਆਲ ਰੱਖੋ

ਕੁਝ ਲੋਕ ਸ਼ਾਂਤੀ ਅਤੇ ਖਾਮੋਸ਼ੀ ਲਈ ਕੈਂਪਿੰਗ ਨੂੰ ਜਾਂਦੇ ਹਨ। ਕੁਝ ਪਰਿਵਾਰ ਲਈ ਸ਼ੁਗਲ ਦੇ ਸਮੇਂ ਲਈ ਜਾਂਦੇ ਹਨ। ਕੁਝ ਸੰਗੀਤ ਵਜਾਉਣ ਅਤੇ ਆਰਾਮਦੇਹ ਹੋਣ ਲਈ ਜਾਂਦੇ ਹਨ। ਆਪਣੇ ਰੌਲੇ ਦੇ ਪੱਧਰਾਂ ਨੂੰ ਨੀਂਵੇਂ ਰੱਖ ਕੇ ਅਤੇ ਸ਼ਾਂਤੀ ਦੇ ਪੋਸਟ ਕੀਤੇ ਹੋਏ ਸਮਿਆਂ ਦੀ ਪਾਲਣਾ ਕਰਕੇ ਆਪਣੇ ਕੈਂਪਰ ਗੁਆਂਢੀਆਂ ਦਾ ਆਦਰ ਕਰੋ। 


ਅੱਗ ਬਾਰੇ ਸੇਫਟੀ `ਤੇ ਅਮਲ ਕਰੋ

ਕੈਂਪਫਾਇਰ ਦੇ ਸੰਬੰਧ ਵਿਚ ਸੇਫਟੀ ਦੇ ਇਨ੍ਹਾਂ ਤਿੰਨ ਸੌਖੇ (ਅਤੇ ਬਹੁਤ ਹੀ ਜ਼ਰੂਰੀ) ਨਿਯਮਾਂ ਨੂੰ ਅਮਲ ਵਿਚ ਲਿਆ ਕੇ ਮਨੁੱਖਾਂ ਵਲੋਂ ਲੱਗਣ ਵਾਲੀਆਂ ਜੰਗਲੀ ਅੱਗਾਂ ਤੋਂ ਰੋਕਥਾਮ ਕਰੋ:

ਅੱਗ ਬਾਲਣ `ਤੇ ਪਾਬੰਦੀਆਂ ਦਾ ਸਤਿਕਾਰ ਕਰੋ

ਜੇ ਕੈਂਪ ਵਿਚ ਅੱਗ ਬਾਲਣ `ਤੇ ਪਾਬੰਦੀ ਹੈ ਤਾਂ ਕਿਸੇ ਵੀ ਸੂਰਤ ਹੇਠ ਅੱਗ ਨਾ ਬਾਲੋ।

ਕਦੇ ਵੀ ਅੱਗ ਨੂੰ ਇਕੱਲਾ ਨਾ ਛੱਡੋ

ਜੇ ਤੁਸੀਂ ਅੱਗ ਨੂੰ ਦੇਖਣ ਦੇ ਯੋਗ ਨਾ ਹੋਵੋ ਤਾਂ ਇਹ ਬੁਝਾ ਦਿਉ।

ਅੱਗਾਂ ਨੂੰ ਪੂਰੀ ਤਰ੍ਹਾਂ ਬੁਝਾਉ

ਇਸ ਦਾ ਮਤਲਬ ਹੈ ਕਿ ਕੋਈ ਧੂੰਆ ਨਹੀਂ ਅਤੇ ਹੱਥ ਲਾਉਣ `ਤੇ ਬਿਲਕੁਲ ਠੰਢੀ। 100% ਬੁਝ ਗਈ।


ਖਾਣੇ ਨੂੰ ਸੁਰੱਖਿਅਤ ਤਰੀਕੇ ਨਾਲ ਸਾਂਭੋ

ਖਾਣੇ ਅਤੇ ਮਹਿਕ ਵਾਲੀਆਂ ਵਸਤਾਂ ਜੰਗਲੀ ਜਾਨਵਰਾਂ ਨੂੰ ਖਿੱਚ ਸਕਦੀਆਂ ਹਨ। ਜੰਗਲੀ ਜਾਨਵਰਾਂ ਨੂੰ ਆਕਰਸ਼ਿਤ ਕਰਨ ਨਾਲ ਸੱਟਾਂ ਲੱਗ ਸਕਦੀਆਂ ਹਨ ਅਤੇ ਜੰਗਲੀ ਜਾਨਵਰ ਮਾਰੇ ਜਾ ਸਕਦੇ ਹਨ। ਸਾਰੇ ਖਾਣੇ ਨੂੰ ਜੰਗਲੀ ਜਾਨਵਰ-ਪਰੂਫ ਕਨਟੇਨਰ ਵਿਚ ਰੱਖੋ ਜਾਂ ਗੱਡੀ ਦੇ ਸਖਤ ਪਾਸੇ ਰੱਖੋ।

ਵਾਇਲਡਸੇਫ “ਬੇਅਰ’ ਕੈਪਿੰਗ


ਸਟਾਫ ਅਤੇ ਸਾਈਨਾਂ ਦੀ ਪਾਲਣਾ ਕਰੋ

ਸਟਾਫ ਅਤੇ ਸਾਈਨ ਮਦਦ ਕਰਨ ਲਈ ਹਨ। ਉਨ੍ਹਾਂ ਵਲੋਂ ਦਿੱਤੀ ਜਾਂਦੀ ਸੇਧ ਦੀ ਪਾਲਣਾ ਕਰੋ ਅਤੇ ਹਰ ਕੋਈ ਸੁਰੱਖਿਅਤ ਰਹਿ ਸਕਦਾ ਹੈ।


ਗੰਦ ਨਾ ਪਾਉ

ਗੰਦ ਪਾਉਣਾ ਚੰਗੀ ਗੱਲ ਨਹੀਂ ਹੈ ਅਤੇ ਨਾ ਹੀ ਇਹ ਕਿਸੇ ਵੀ ਹਾਲਤ ਹੇਠ ਪ੍ਰਵਾਨਯੋਗ ਹੈ। ਬਿਲਕੁਲ ਨਹੀਂ। ਸਾਰਾ ਗਾਰਬੇਜ ਨਿਸ਼ਾਨ ਲੱਗੇ ਗਾਰਬੇਜ/ਵੇਸਟ ਢੋਲਾਂ ਵਿਚ ਪਾਉ। ਜੇ ਢੋਲ ਨਾ ਹੋਣ ਤਾਂ ਮਿਹਰਬਾਨੀ ਕਰੋ ਅਤੇ ਨਾਲ ਲੈ ਕੇ ਜਾਉ।

ਵਾਅਦਾ ਕਰੋ (ਅਤੇ ਗੱਲ ਫੈਲਾਉ!)

ਕੈਂਪਰਾਂ ਵਲੋਂ ਕੈਂਪਰਾਂ ਨਾਲ ਵਾਅਦਾ


ਹੇਠਾਂ ਆਪਣਾ ਨਾਂ ਅਤੇ ਸੰਪਰਕ ਕਰਨ ਦੀ ਜਾਣਕਾਰੀ ਭਰ ਕੇ, ਤੁਸੀਂ ਜ਼ਿੰਮੇਵਾਰ ਤਰੀਕੇ ਨਾਲ ਕੈਂਪਿੰਗ ਕਰਨ ਦਾ ਅਤੇ ਕੈਂਪਰ ਦੇ ਕੋਡ ਦੀ ਪਾਲਣਾ ਕਰਨ ਦਾ ਰਿਕਾਰਡ ਉੱਪਰ ਵਾਅਦਾ ਕਰ ਰਹੇ ਹੋ।
ਕਿਰਪਾ ਕਰਕੇ ਇੱਕ ਸਟਿੱਕਰ ਡਾਕ ਰਾਹੀਂ ਭੇਜਣ ਲਈ ਹੇਠਾਂ ਆਪਣੇ ਵੇਰਵੇ ਭਰੋ। (ਸਿਰਫ਼ ਕੈਨੇਡੀਅਨ ਨਿਵਾਸੀਆਂ ਲਈ ਉਪਲਬਧ ਹੈ ਅਤੇ ਜਦੋਂ ਤੱਕ ਸਟਾਕ ਰਹਿੰਦਾ ਹੈ।)

Street Address


You will receive a verification email with the subject "Campers Code: Please confirm Subscription". You'll need to confirm this in order to receive your pledge sticker. If you don't receive this email, check your junk or spam folder.